BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਦੇ 50 ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦਾ ਸੁਪਰੀਮ ਕੋਰਟ ਨੇ ਹੁਕਮ ਕਿਉਂ ਸੁਣਾਇਆ
2 ਸਾਲ ਬਾਅਦ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਪੰਜਾਬ ਵਿੱਚ 50 ਵਾਰਡਾਂ ਵਿੱਚ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣਗੀਆਂ। ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।
ਕੀ ਤੁਸੀਂ ਵੀ ਝੁਕ ਕੇ ਬੈਠਦੇ ਹੋ ਅਤੇ ਤੁਹਾਨੂੰ ਦਰਦ ਹੁੰਦਾ ਹੈ? ਗਰਦਨ ਨੂੰ ਠੀਕ ਅਤੇ ਸੁਰੱਖਿਅਤ ਰੱਖਣ ਲਈ 5 ਕਸਰਤਾਂ
ਚਿੰਤਾ ਦੀ ਗੱਲ ਇਹ ਹੈ ਕਿ ਖੋਜ ਤੋਂ ਪਤਾ ਲੱਗਦਾ ਹੈ ਕਿ ਗਰਦਨ ਅਤੇ ਉੱਪਰਲੀ ਪਿੱਠ ਨਾਲ ਜੁੜੀਆਂ ਸਮੱਸਿਆਵਾਂ ਹੁਣ ਘੱਟ ਉਮਰ ਵਿੱਚ ਹੀ ਹੋਣ ਲੱਗੀਆਂ ਹਨ।
'ਉਨ੍ਹਾਂ ਨੇ ਸੋਨਾ ਗਿਰਵੀ ਰੱਖ ਕੇ ਪੈਸੇ ਦਿੱਤੇ': ਅਮਰੀਕਾ ਲਈ ਗੈਰ-ਕਾਨੂੰਨੀ ਢੰਗ ਨਾਲ ਗਏ ਉਨ੍ਹਾਂ ਭਾਰਤੀਆਂ ਦਾ ਕੀ ਹੋਇਆ ਜੋ ਇਥੋਪੀਆ ’ਚ ਅਗਵਾ ਕਰ ਲਏ ਗਏ
ਪਰਿਵਾਰਕ ਮੈਂਬਰ ਕਹਿੰਦੇ ਹਨ, "ਉਸ ਨੇ ਕਿਹਾ ਕਿ ਜੇ ਤੁਸੀਂ ਉਸ ਨੂੰ ਇੱਕ ਕਰੋੜ ਰੁਪਏ ਦਿਓਗੇ ਤਾਂ ਅਸੀਂ ਉਸ ਨੂੰ ਵਾਪਸ ਕਰ ਦੇਵਾਂਗੇ, ਨਹੀਂ ਤਾਂ ਅਸੀਂ ਉਸ ਦੇ ਸਾਰੇ ਅੰਗ ਕੱਟ ਕੇ ਭੇਜ ਦੇਵਾਂਗੇ।"
'ਬਹੁਤ ਤੰਗੀਆਂ ਕੱਟੀਆਂ,ਹੁਣ ਮੌਜਾਂ ਹਨ', ਗੁਜਰਾਤ ਦੇ 'ਮਿੰਨੀ-ਪੰਜਾਬ' 'ਚ ਵਸੇ ਪੰਜਾਬੀ ਕਿਸਾਨਾਂ ਦੀ ਕਹਾਣੀ, ਜਿਨ੍ਹਾਂ ਨੇ ਕੱਛ ਦੇ ਸੁੱਕੇ ਰਣ ਨੂੰ ਕੀਤਾ ਹਰਿਆ-ਭਰਿਆ
ਗੁਜਰਾਤ ਦੇ ਕੱਛ ਵਿੱਚ ਪੰਜਾਬੀਆਂ ਨੇ ਕਈ ਬੰਜਰ ਜ਼ਮੀਨਾਂ ਨੂੰ ਮਿਹਨਤ ਨਾਲ ਖੇਤਾਂ ਵਿੱਚ ਬਦਲਿਆ, ਪਰ ਪਾਣੀ ਦੀ ਘਾਟ ਅਤੇ ਜ਼ਮੀਨੀ ਹੱਕਾਂ ਨਾਲ ਜੁੜੀਆਂ ਚੁਣੌਤੀਆਂ ਅੱਜ ਵੀ ਬਰਕਰਾਰ ਹਨ
ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ, ਡਾਕਟਰਾਂ ਨੇ ਗੋਆ ਵਿੱਚ ਅਦਾਕਾਰ ਦੇ ਅੰਤਿਮ ਪਲਾਂ ਬਾਰੇ ਕੀ ਦੱਸਿਆ
75 ਸਾਲ ਦੇ ਅਦਾਕਾਰ ਨੂੰ ਪਣਜੀ ਦੇ ਨੇੜੇ ਡੋਨਾ ਪਾਓਲਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਬੇਹੋਸ਼ ਪਾਏ ਜਾਣ ਦੇ ਬਾਅਦ ਹਸਪਤਾਲ ਲੈ ਜਾਂਦਾ ਗਿਆ ਸੀ।
'ਕੋਇਲ ਦਾ ਧੂੰਆਂ ਦਰਜਨਾਂ ਸਿਗਰਟਾਂ ਦੇ ਧੂੰਏਂ ਦੇ ਬਰਾਬਰ ਹੋ ਸਕਦਾ', ਕੀ ਮੱਛਰ ਭਜਾਉਣ ਵਾਲੀ ਕੋਇਲ ਲੋਕਾਂ ਲਈ ਜ਼ਹਿਰ ਸਾਬਿਤ ਹੋ ਸਕਦੀ ਹੈ
ਕਈ ਲੋਕ ਸੌਣ ਤੋਂ ਪਹਿਲਾਂ ਮੱਛਰ ਭਜਾਉਣ ਵਾਲੀ ਇੱਕ ਕੋਇਲ ਧੁਖਾ ਲੈਂਦੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਕੋਇਲ ਦਾ ਧੂੰਆਂ ਦਰਜਨਾਂ ਸਿਗਰਟਾਂ ਦੇ ਧੂੰਏਂ ਦੇ ਬਰਾਬਰ ਹੋ ਸਕਦਾ ਹੈ।
ਫਤਿਹਗੜ੍ਹ ਸਾਹਿਬ ਦੇ 'ਆਪ' ਆਗੂ ਨੇ ਪਤਨੀ 'ਤੇ ਖੁਦ ਨੂੰ ਫਰਜ਼ੀ ਤੌਰ ’ਤੇ ਪੀਸੀਐੱਸ ਅਫ਼ਸਰ ਦੱਸਣ ਦਾ ਇਲਜ਼ਾਮ ਲਾਇਆ, ਪੂਰਾ ਮਾਮਲਾ ਜਾਣੋ
ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ‘ਆਪ’ ਆਗੂ ਅਮਰਿੰਦਰ ਸਿੰਘ ਮੰਡੋਫਲ ਦੀ ਸ਼ਿਕਾਇਤ ’ਤੇ ਉਨ੍ਹਾਂ ਦੀ ਪਤਨੀ ਸਣੇ ਛੇ ਲੋਕਾਂ ਖ਼ਿਲਾਫ਼ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ।
ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਤੋਂ ਬਚਣ ਵਾਲੀ ਅਮਰੀਕੀ ਮਹਿਲਾ ਨੂੰ 'ਹੋਸ਼' ਆਇਆ, ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਕਿਵੇਂ ਜ਼ਿੰਦਾ ਰਹੀ ਕ੍ਰਿਸਟਾ
ਕ੍ਰਿਸਟਾ ਪਾਈਕ ਨੂੰ ਮੌਤ ਦੀ ਸਜ਼ਾ ਦੇਣ ਦੀ ਅਸਫ਼ਲ ਕੋਸ਼ਿਸ਼ ਵਿੱਚ ਕੀ ਹੋਇਆ ਅਤੇ ਹੁਣ ਅੱਗੇ ਕੀ ਹੋਵੇਗਾ?
ਜੰਤਰ-ਮੰਤਰ ਜਾ ਰਹੇ ਰਾਹੁਲ ਨੂੰ ਹਿਰਾਸਤ ਵਿੱਚ ਲਿਆ ਗਿਆ, ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ 'ਤੇ ਅੜਿਆ ਵਿਰੋਧੀ ਧਿਰ
ਵਿਰੋਧੀ ਧਿਰ ਦੇ ਨੇਤਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਅਤੇ ਮਤਦਾਤਾ ਸੂਚੀ ਵਿੱਚ ਕੀਤੇ ਗਏ ਵਿਵਾਦਤ ਬਦਲਾਅ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਪ੍ਰਕਿਰਿਆ ਵਿਚ ਮਤਦਾਤਾ ਸੂਚੀ ਵਿੱਚੋਂ 13 ਕਰੋੜ ਤੋਂ ਜ਼ਿਆਦਾ ਨਾਮ ਹਟਾਏ ਗਏ ਹਨ।
ਬੀਬੀਸੀ ਵਿਸ਼ੇਸ਼
ਸੀਬੀਆਈ ਦੀ ਐੱਫਆਈਆਰ ਵਿੱਚ ਨਾਮਜ਼ਦ ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਬਾਰੇ ਕੀ ਪਤਾ ਹੈ
ਸੀਬੀਆਈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਜਾਣੋ, ਨਾਮਜ਼ਦ ਵਿਅਕਤੀ ਕੌਣ ਹਨ ਅਤੇ ਮਾਮਲਾ ਕੀ ਹੈ।
ਏਸ਼ੀਆ ਵਿੱਚ ਭਾਰਤੀ ਹਾਕੀ ਟੀਮਾਂ ਦੀ ਸਰਦਾਰੀ, ਪਰ ਵਿਸ਼ਵ ਪੱਧਰ 'ਤੇ ਹੋਰ ਕੀ ਕਰਨ ਦੀ ਲੋੜ?
ਏਸ਼ੀਅਨ ਖੇਡਾਂ ਵਿੱਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਸੋਨੇ ਦੇ ਤਗਮੇ ਜਿੱਤੇ, ਪਰ ਵਿਸ਼ਵ ਪੱਧਰ ’ਤੇ ਨਿਰੰਤਰਤਾ, ਡਿਫੈਂਸ, ਸਕੋਰਿੰਗ ਅਤੇ ਗਰਾਸਰੂਟ ਢਾਂਚੇ ਵਿੱਚ ਸੁਧਾਰ ਦੀ ਲੋੜ ਹੈ।
ਇਲੈੱਕਟ੍ਰਿਕ ਕਾਰਾਂ 'ਚ ਬੈਠਦੇ ਹੀ ਕੁਝ ਲੋਕਾਂ ਦੀ ਤਬੀਅਤ ਕਿਉਂ ਵਿਗੜਨ ਲੱਗ ਜਾਂਦੀ ਹੈ
ਇਲੈੱਕਟ੍ਰਿਕ ਵਾਹਨਾਂ ਅਤੇ ਮੋਸ਼ਨ ਸਿਕਨੈੱਸ ਵਿਚਕਾਰ ਕਿਸੇ ਸੰਭਾਵਿਤ ਸਬੰਧ ਬਾਰੇ ਰਿਸਰਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ ਪਰ ਕਈ ਲੋਕਾਂ ਨੂੰ ਇਨ੍ਹਾਂ ਵਿੱਚ ਸਫ਼ਰ ਕਰਕੇ ਦਿੱਕਤ ਹੁੰਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, 'ਮੇਰੇ ਕੈਂਪ ਆਫ਼ਿਸ ਵਿੱਚ ਸੀਬੀਆਈ ਰੇਡ ਕੀਤੀ ਗਈ', ਇਹ ਮਾਮਲਾ ਕੀ ਹੈ, ਸੀਬੀਆਈ ਦੀ ਕਾਰਵਾਈ ਕਿਉਂ ਹੋ ਰਹੀ
ਪੂਰਾ ਮਾਮਲਾ ਕਥਿਤ ਤੌਰ ਉੱਤੇ 'ਕੈਸ਼ ਫ਼ਾਰ ਟਰਾਂਸਫ਼ਰ ਅਤੇ ਜ਼ਮੀਨੀ ਧੋਖਾਧੜੀ' ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਈਡੀ ਨੇ ਪੰਜਾਬ ਪੁਲਿਸ ਨੂੰ ਚਿੱਠੀਆਂ ਲਿਖ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਮੈਡ ਸੰਧੂ ਤੋਂ 'ਕਮਲ ਕੌਰ ਭਾਬੀ' ਤੱਕ: ਪੰਜਾਬ 'ਚ ਇਨਫਲੂਐਂਸਰਾਂ ਦਾ ਕਤਲ ਅਤੇ 'ਮੋਰਲ ਪੁਲਿਸਿੰਗ' ਦੀ ਕਹਾਣੀ ਕੀ ਹੈ
ਪੰਜਾਬ ਵਿੱਚ ਕਈ ਵਾਰ ਇਨਫਲੂਐਂਸਰਾਂ ਨੂੰ ਡਰਾ ਕੇ ਜਾਂ ਕੁੱਟ ਕੇ ਮੁਆਫੀਆਂ ਮੰਗਵਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਜਾਸੂਸ ਜਦੋਂ ਇੱਕ ਪਬਲਿਕ ਟੌਇਲੇਟ ਨੂੰ ਖੁਫ਼ੀਆ ਸੰਦੇਸ਼ ਪਹੁੰਚਾਉਣ ਲਈ ਵਰਤਦੇ ਸੀ, ਕੀ ਦਿਲਚਸਪ ਤਰੀਕਾ ਸੀ
ਹੈਂਪਸ਼ਾਇਰ ਦੇ ਇੱਕ ਕਸਬੇ ਵਿੱਚ ਸਥਿਤ ਇੱਕ ਆਮ ਜਿਹੇ ਦਿਸਣ ਵਾਲਾ ਪਖਾਨਾ ਬਲਾਕ ਸੋਵੀਅਤ ਜਾਸੂਸੀ ਜਾਲ ਦੀ ਕਾਰਵਾਈ ਦਾ ਕੇਂਦਰ ਸੀ।
9 ਘੰਟਿਆਂ ਤੱਕ ਧਰਨੇ 'ਤੇ ਬੈਠੇ ਰਾਹੁਲ ਗਾਂਧੀ ਪਹਿਲਾਂ ਹਿਰਾਸਤ ਵਿੱਚ ਲਏ ਗਏ, ਫਿਰ ਰਿਹਾਅ ਹੋਏ, ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ 'ਚ ਕੀ-ਕੀ ਹੋਇਆ
ਵਿਰੋਧੀ ਧਿਰ ਦੇ ਇੰਡੀਆ ਬਲਾਕ ਨੇ ਐੱਸਆਈਆਰ ਅਤੇ ‘ਵੋਟ ਚੋਰੀ’ ਦੇ ਵਿਰੋਧ ਵਿੱਚ ਸੰਸਦ ਤੋਂ ਚੋਣ ਕਮਿਸ਼ਨ ਤੱਕ ਮਾਰਚ ਕੀਤਾ, ਜਿਸ ਨੂੰ ਪੁਲਿਸ ਨੇ ਰੋਕ ਦਿੱਤਾ। ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਗੰਭੀਰ ਇਲਜ਼ਾਮ ਲਗਾਏ, ਜਦਕਿ ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰ ਦਿੱਤਾ।
ਪੰਜਾਬ ਵਿੱਚ ਕਾਂਗਰਸ ਨੇ ਪ੍ਰਧਾਨਗੀ ਲਈ ਪਰਗਟ ਸਿੰਘ ਨੂੰ ਕਿਉਂ ਚੁਣਿਆ, ਕੀ ਚੰਨੀ ਨੂੰ ਇਹ ਫੈਸਲਾ ਰਾਸ ਆਵੇਗਾ, ਨਵੇਂ ਪ੍ਰਧਾਨ ਅੱਗੇ ਕੀ ਹਨ ਚੁਣੌਤੀਆਂ
ਸ਼ੁੱਕਰਵਾਰ ਸ਼ਾਮ ਨੂੰ ਪਰਗਟ ਸਿੰਘ ਨੂੰ ਪਾਰਟੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ
ਵੀਡੀਓ, ਪੰਜਾਬ ਦੇ ਗੁਆਚੇ ਬਜ਼ੁਰਗ ਨੂੰ ਜਦੋਂ ਇਸ ਨੌਜਵਾਨ ਨੇ ਏਆਈ ਦੀ ਮਦਦ ਨਾਲ ਪਹੁੰਚਾਇਆ ਘਰ , Duration 5,06
ਲੁਧਿਆਣਾ ਦੇ ਫਤਿਹਗੜ੍ਹ ਗੁੱਜਰਾਂ ਪਿੰਡ ਦੇ 85 ਸਾਲਾ ਬਜ਼ੁਰਗ ਨੂੰ ਉਨ੍ਹਾਂ ਦੇ ਘਰ ਵਾਪਸ ਪਹੁੰਚਾਉਣ ਲਈ ਨੀਰਜ ਕੁਮਾਰ ਦਾ ਸਨਮਾਨ ਕੀਤਾ ਗਿਆ।
ਕੌਣ ਸੀ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਜਿਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ, ਪੁਲਿਸ ਨੇ ਹੁਣ ਤੱਕ ਕੀ ਦੱਸਿਆ
ਪੁਲਿਸ ਨੇ ਦੱਸਿਆ ਕਿ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਅਤੇ ਇਸ ਸਬੰਧ ਵਿੱਚ ਕੁਝ ਲੀਡਜ਼ ਮਿਲੇ ਹਨ...
ਫ਼ਾਰਮ 6 'ਤੇ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਫਿਰ ਘਿਰੇ ਗਿਆਨੇਸ਼ ਕੁਮਾਰ, ਜਾਣੋ ਫ਼ਾਰਮ 6, 7 ਅਤੇ 8 ਦੀ ਅਹਿਮੀਅਤ ਕੀ ਹੈ
ਜਸਟਿਸ ਬਾਗਚੀ ਨੇ ਵੀ ਕਿਹਾ ਕਿ ਅਦਾਲਤ ਇਹ ਮੰਨ ਕੇ ਨਹੀਂ ਚੱਲ ਸਕਦੀ ਕਿ ਮੁੱਖ ਚੋਣ ਕਮਿਸ਼ਨਰ ਨੇ ਇੱਕ ਤਰਫ਼ਾਂ ਫ਼ੈਸਲਾ ਲਏ ਹਨ। ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ।
'ਫੌਜ 'ਚ ਭਰਤੀ ਹੋਇਆ ਤਾਂ ਘਰ ਦੀ ਗਰੀਬੀ ਚੁੱਕੀ ਜਾਊ, ਕਰਜ਼ਾ ਉਤਰ ਜਾਣਾ', ਪੰਜਾਬ ਦੇ ਨੌਜਵਾਨਾਂ 'ਤੇ ਅਗਨੀਪਥ ਯੋਜਨਾ ਦਾ ਕੀ ਪ੍ਰਭਾਵ ਪਿਆ ਹੈ
ਅਗਨੀਪਥ ਯੋਜਨਾ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਪਰ ਮਾਹਰਾਂ ਦਾ ਮੰਨਣਾ ਹੈ ਕਿ ਅਗਨੀਪਥ ਯੋਜਨਾ ਕਾਰਨ ਫੌਜ ਦੀ ਭਰਤੀ ਵਿੱਚ ਕਮੀ ਦਰਜ ਕੀਤੀ ਗਈ ਸੀ ਪਰ ਹੁਣ ਅੰਕੜੇ ਬਦਲੇ ਹਨ।


































































