ਹਾਥੀ ਦੇ ਮੂੰਹ ਵਰਗੀ ਸ਼ਕਲ ਵਾਲਾ ਸੀ ਜੋਜ਼ਫ ਮੈਰਿਕ
ਪ੍ਰਕਾਸ਼ਿਤ
ਐਲੀਫੰਟ ਮੈਨ ਕਹੇ ਜਾਣ ਵਾਲੇ ਜੋਜ਼ਫ ਮੈਰਿਕ ਦੀ ਕਬਰ ਉਨ੍ਹਾਂ ਦੇ ਮਰਨ ਤੋਂ 130 ਸਾਲ ਬਾਅਦ ਮਿਲੀ ਹੈ। ਜੋਜ਼ਫ ਮੈਰਿਕ ਨੂੰ ਇੱਕ ਅਜਿਹੀ ਬਿਮਾਰੀ ਸੀ ਜਿਸ ਦੇ ਨਾਲ ਉਨ੍ਹਾਂ ਦੀ ਦਿੱਖ ਇੱਕ ਹਾਥੀ ਵਰਗੀ ਲੱਗਦੀ ਸੀ।
ਹਾਲਾਂਕਿ ਉਨ੍ਹਾਂ ਦੇ ਮਰਨ ਤੋਂ ਇੰਨੇ ਸਾਲ ਬਾਅਦ ਵੀ ਅਜੇ ਤੱਕ ਬਿਮਾਰੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਪਰ ਡਾਕਟਰ ਇਸ ਨੂੰ ਇੱਕ ਜਨੈਟਿਕ ਡਿਸਾਰਡਰ ਮੰਨਦੇ ਹਨ।