ਪੰਜਾਬ ਕੋਰੋਨਾਵਾਇਰਸ: ਲੁਧਿਆਣਾ ਕੁਆਰੰਟੀਨ ਸੈਂਟਰ ਦੀ ਟੈਂਕੀ 'ਚ 'ਜ਼ਹਿਰ ਮਿਲਾਇਆ'
ਪ੍ਰਕਾਸ਼ਿਤ
ਲੁਧਿਆਣਾ ਦੀ ਥਾਣਾ ਬਸਤੀ ਜੋਧੇਵਾਲ ਦੇ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਿਸ ਮੁਲਾਜ਼ਮਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਦੀ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਮਿਲਾਏ ਜਾਣ ਦੀ ਪੁਸ਼ਟੀ ਕੀਤੀ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗਰੇਵਾਲ ਦਾ ਦਾਅਵਾ ਹੈ ਕਿ ਦਸੰਬਰ 2019 ਵਿੱਚ ਪੁਲਿਸ ਨੇ ਮੁਲਜ਼ਮ ਦੇ ਭਰਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਦਾ ਬਦਲਾ ਇਸ ਰੂਪ ਵਿੱਚ ਲਿਆ ਗਿਆ ਹੈ।
ਪੁਲਿਸ ਦੂਜਾ ਦਾਅਵਾ ਇਹ ਵੀ ਕਰ ਰਹੀ ਹੈ ਕਿ ਮੁਲਜ਼ਮਾਂ ਰਹਿੰਦੇ ਹਨ ਉੱਥੇ ਪੁਲਿਸ ਦੀ ਮੌਜੂਦਗੀ ਕਾਰਨ ਉਨ੍ਹਾਂ ਦੀਆਂ ਜਾਇਜ-ਨਾਜਾਇਜ਼ ਗਤੀਵਿਧੀਆਂ ਵਿੱਚ ਵੀ ਰੁਕਾਵਟ ਪਈ ਹੈ। ਇਸੇ ਗੱਲ ਦਾ ਬਦਲਾ ਉਨ੍ਹਾਂ ਨੇ ਇਸ ਤਰੀਕੇ ਨਾਲ ਲਿਆ ਹੈ।