ਲੌਕਡਾਊਨ 'ਚ ਢਿੱਲ ਵਿਚਾਲੇ ਖੁਦ ਨੂੰ ਲਾਗ ਤੋਂ ਬਚਾਉਣ ਲਈ ਇਹ ਤਰੀਕੇ ਅਪਣਾਓ- 5 ਅਹਿਮ ਖ਼ਬਰਾਂ

ਤਸਵੀਰ ਸਰੋਤ, AFP
ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਏ ਹਨ। ਭਾਰਤ ਵਿੱਚ ਹਾਲੇ ਇਸ ਦਾ ਸਿਖਰ ਆਉਣਾ ਹੈ।
ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਤੱਕ ਇਹ ਲੁਕਣਮੀਚੀ ਦਾ ਖੇਡ ਚਲਦਾ ਰਹੇਗਾ ਅਤੇ ਵੈਕਸੀਨ ਵਿੱਚ ਅਜੇ ਵੀ ਸਮਾਂ ਹੈ।
ਸਵਾਲ ਇਹ ਹੈ ਕਿ ਜਦੋਂ ਢਿੱਲ ਮਿਲ ਗਈ ਹੈ ਅਤੇ ਕੇਸਾਂ ਵਿੱਚ ਨਿੱਤ ਵਾਧਾ ਹੋ ਰਿਹਾ ਹੈ ਤਾਂ ਆਪਣੇ ਆਪ ਨੂੰ ਇਸ ਦੌਰਾਨ ਅਸੀਂ ਸੁਰੱਖਿਅਤ ਕਿਵੇਂ ਰੱਖੀਏ?
ਖੁੱਲ੍ਹੀ ਹਵਾ ਅਤੇ ਕਮਰੇ ਦੀ ਬੰਦ ਹਵਾ ਵਿੱਚ ਲਾਗ ਦਾ ਕਿੰਨਾ ਖ਼ਤਰਾ ਹੈ? ਲਿਫ਼ਟ ਸੁਰੱਖਿਅਤ ਹੈ ਜਾਂ ਪੌੜੀਆਂ ਦੀ ਵਰਤੋਂ ਕੀਤੀ ਜਾਵੇ?
ਅਜਿਹੇ ਹੋਰ ਕਈ ਸਵਾਲਾਂ ਦੇ ਜਵਾਬ ਜਾਣੋ ਇਸ ਲੇਖ ਵਿੱਚ।


ਲੋਕਾਂ ਨਾਲ ਜਾਨਵਰਾਂ ਨਾਲੋਂ ਮਾੜਾ ਵਤੀਰਾ ਹੋ ਰਿਹਾ - ਸੁਪਰੀਮ ਕੋਰਟ

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਸਥਿਤੀ ਦਾ ਸੰਗਿਆਨ ਲੈਂਦਿਆਂ ਸ਼ੁੱਕਰਵਾਰ ਨੂੰ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਦੀਆਂ ਸਰਕਾਰਾਂ ਦੀ ਜਵਾਬਤਲਬੀ ਕੀਤੀ ਹੈ।
ਅਦਾਲਤ ਨੇ ਕਿਹਾ ਕਿ ਹਸਪਤਾਲ ਲਾਸ਼ਾਂ ਬਾਰੇ ਬਿਲਕੁਲ ਬੇਫ਼ਿਕਰੇ ਹਨ ਅਤੇ ਇੱਥੋਂ ਤੱਕ ਕਿ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਦੱਸਿਆ ਜਾ ਰਿਹਾ।
ਜਸਟਿਸ ਸ਼ਾਹ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਹੂਲਤਾਂ ਦੀ ਗੰਭੀਰ ਕਮੀ ਹੈ। ਉਨ੍ਹਾਂ ਨੇ ਕਿਹਾ, ''ਇੱਥੇ ਬਿਸਤਰਿਆਂ ਦੀ ਕਮੀ ਹੈ। ਮਰੀਜ਼ਾਂ ਨੂੰ ਦੇਖਿਆ ਨਹੀਂ ਜਾ ਰਿਹਾ ਹੈ।''
ਜਸਟਿਸ ਕੌਲ ਨੇ ਦਿੱਲੀ ਬਾਰੇ ਕਿਹਾ ਕਿ ਇੱਥੇ ਟੈਸਟ ਬਹੁਤ ਘੱਟ ਹੋ ਰਹੇ ਹਨ।
ਜਸਟਿਸ ਸ਼ਾਹ ਅਤੇ ਕੌਲ ਦੀ ਬੈਂਚ ਨੇ ਕਿਹਾ, "ਮੀਡੀਆ ਰਿਪੋਰਟਾਂ ਵਿੱਚ ਹਸਪਤਾਲਾਂ ਵਿੱਚ ਲਾਸ਼ਾਂ ਦੀ ਜੋ ਹਾਲਤ ਹੈ ਉਹ ਭਿਆਨਕ ਹੈ। ਲੋਕਾਂ ਨਾਲ ਜਾਨਵਰਾਂ ਤੋਂ ਮਾੜਾ ਵਤੀਰਾ ਹੋ ਰਿਹਾ ਹੈ।"
ਇਨ੍ਹਾਂ ਸਾਰੇ ਮਸਲਿਆਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਨਾਲ ਜੰਗ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ

ਤਸਵੀਰ ਸਰੋਤ, Getty Images
ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਹੀ ਕੋਰੋਨਾਵਾਇਰਸ ਦੀ ਵੈਕਸੀਨ ਤਲਾਸ਼ਣ ਦੀ ਦੌੜ ਲੱਗੀ ਹੋਈ ਹੈ।
ਸਾਇੰਸਦਾਨ ਇਸ ਕੰਮ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨੀ ਲਰਨਿੰਗ (ਐੱਮਐੱਲ) ਦੇ ਮਾਹਰਾਂ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ ਕਿਸੇ ਦਵਾਈ ਦੇ ਵਿਕਾਸ ਵਿੱਚ ਕਈ ਸਾਲ ਲੱਗ ਜਾਂਦੇ ਸਨ। ਨਿਊਯਾਰਕ ਵਿੱਚ ਰਹਿ ਰਹੇ ਯੋਗੇਸ਼ ਸ਼ਰਮਾ ਏਆਈ ਅਤੇ ਐੱਮਐੱਲ ਦੇ ਸਿਹਤ ਖੇਤਰ ਵਿੱਚ ਪ੍ਰੋਡਕਟ ਮੈਨੇਜਰ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਦਵਾਈ ਦੇ ਜਾਨਵਰਾਂ ਉੱਪਰ ਟਰਾਇਲ ਤੱਕ ਪਹੁੰਚਣ ਤੋਂ ਪਹਿਲਾਂ ਰਸਾਇਣਕ ਤਿਆਰੀ ਵਿੱਚ ਕਈ ਸਾਲ ਲੱਗ ਜਾਂਦੇ ਸਨ।
ਜਦ ਕਿ ਹੁਣ ਏਆਈ ਅਤੇ ਐੱਮਐੱਲ ਦੀ ਮਦਦ ਨਾਲ ਇਹ ਸਮਾਂ ਘਟਾ ਕੇ ਕੁਝ ਦਿਨਾਂ ਦਾ ਕੀਤਾ ਜਾ ਸਕਦਾ ਹੈ।
ਕਲਿੱਕ ਕਰਕੇ ਜਾਣੋ ਆਰਚਟੀਫ਼ੀਸ਼ੀਅਲ ਇੰਟੈਲੀਜੈਂਸ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਕਿਵੇਂ ਕਾਰਗਰ ਸਾਬਤ ਹੋ ਸਕਦੀ ਹੈ।
ਕੋਰੋਨਾਵਾਇਰਸ ਦੇ ਦੌਰ ਵਿੱਚ ਪੰਜਾਬ ਦੇ ਖੇਤਾਂ ਵਿਚ ਲੇਜ਼ਰ ਕਰਾਹ ਦੀ ਵਰਤੋਂ ਵਧੀ

ਮੋਹਾਲੀ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਚੰਗਰ ਦੇ ਖੇਤਾਂ ਵਿੱਚ ਕੰਮ ਕਰ ਰਹੇ ਅਮਨਿੰਦਰ ਸਿੰਘ ਟਿੰਕੂ ਅਤੇ ਪਰਮਜੀਤ ਸਿੰਘ ਮਾਵੀ ਦਾ ਕਹਿਣਾ ਹੈ, "ਸਾਡਾ ਲੇਜ਼ਰ ਕਰਾਹ ਇਸ ਸਾਲ ਡੇਢ ਸੌ ਤੋਂ ਦੋ ਸੌ ਘੰਟੇ ਜ਼ਿਆਦਾ ਚੱਲੇਗਾ। ਸਿੱਧੀ ਬਿਜਾਈ ਕਰਨ ਲਈ ਲੇਜ਼ਰ ਕਰਾਹ ਲਗਵਾਉਣਾ ਸਾਡੀ ਮਜਬੂਰੀ ਹੈ।"
ਕੰਡੀ ਇਲਾਕੇ ਦੇ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਜ਼ਿਆਦਾ ਚੌੜੀਆਂ ਹਨ ਅਤੇ ਇੱਕ ਖੇਤ ਦਾ ਦੂਜੇ ਖੇਤ ਨਾਲੋਂ ਪੱਧਰ ਉੱਚਾ-ਨੀਵਾਂ ਹੈ।
ਇਨ੍ਹਾਂ ਖੇਤਾਂ ਵਿੱਚ ਲੇਜ਼ਰ ਕਰਾਹ ਚੱਲ ਰਿਹਾ ਹੈ ਜੋ ਹਰ ਖੇਤ ਦਾ ਪੱਧਰ ਇੱਕਸਾਰ ਕਰ ਰਿਹਾ ਹੈ। ਲੇਜ਼ਰ ਕਰਾਹ ਤੇ ਖੇਤਾਂ ਵਿੱਚ ਇਨ੍ਹਾਂ ਦਾ ਕੰਮ ਕੀ ਹੈ। ਪੂਰੀ ਖ਼ਬਰ ਲਈ ਕਲਿੱਕ ਕਰੋ।
ਕੋਰੋਨਾਵਾਇਰਸ: ਹਵਾਈ ਜਹਾਜ਼, ਰੇਲਵੇ ਅਤੇ ਸੜਕਾਂ ਰਾਹੀਂ ਯਾਤਰਾ 'ਚ ਇਸ ਤਰ੍ਹਾਂ ਦੇ ਬਦਲਾਅ ਆ ਸਕਦੇ ਹਨ

ਹੁਣ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਕਾਫ਼ੀ ਸਮੇਂ ਤੱਕ ਰਹਿਣਾ ਹੋਵੇਗਾ। ਗਾਈਡ ਸ਼ਮਸੁਦੀਨ ਦਾ ਮੰਨਣਾ ਹੈ ਕਿ ਸੈਰ ਸਪਾਟੇ ਦਾ ਚਿਹਰਾ ਹੁਣ ਪੂਰੀ ਤਰ੍ਹਾਂ ਬਦਲ ਸਕਦਾ ਹੈ।
ਉਹ ਮਰਹੂਮ ਰਾਜਕੁਮਾਰੀ ਡਾਇਨਾ ਸਮੇਤ ਆਗਰਾ ਵਿੱਚ ਤਾਜ ਮਹਿਲ ਦੀ ਯਾਤਰਾ 'ਤੇ ਆਈਆਂ 40 ਹਸਤੀਆਂ ਨਾਲ ਗਾਈਡ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਹੋਰ ਸਹਿਜ ਬਣਾਉਣ ਦੇ ਬਾਅਦ ਸੈਰ ਸਪਾਟਾ ਉਹ ਨਹੀਂ ਹੋਵੇਗਾ ਜਿਸ ਤਰ੍ਹਾਂ ਦਾ ਪਿਛਲੇ ਸਾਲਾਂ ਵਿੱਚ ਹੁੰਦਾ ਸੀ। ਇਸ ਦਾ ਮੁਹਾਂਦਰਾ ਕੀ ਰਹੇਗਾ ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।


ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3































