ਪੱਛਮੀ ਏਸ਼ੀਆ ਵਿੱਚ ਤਣਾਅ ਵਧਿਆ, ਅਮਰੀਕਾ ਨੇ ਭੇਜੇ ਮਿਜ਼ਾਈਲ ਸਿਸਟਮ

ਯੂਐੱਸਐੱਸ ਅਰਲਿੰਗਟਨ
ਤਸਵੀਰ ਕੈਪਸ਼ਨ, ਯੂਐੱਸਐੱਸ ਅਰਲਿੰਗਟਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਇਰਾਨ ਨਾਲ ਆਪਣੇ ਵਧਦੇ ਤਣਾਅ ਦੇ ਚਲਦਿਆਂ ਅਮਰੀਕਾ ਨੇ ਆਪਣੀ ਪੈਟਰਿਓਟ ਮਿਜ਼ਾਈਲ-ਰੱਖਿਆ ਪ੍ਰਣਾਲੀ ਪੱਛਮੀਂ ਏਸ਼ੀਆ ਵੱਲ ਭੇਜੀ ਹੈ।

ਇੱਕ ਜੰਗੀ ਬੇੜਾ ਯੂਐੱਸਐੱਸ ਅਰਲਿੰਗਟਨ ਨੂੰ ਭੇਜਿਆ ਗਿਆ ਹੈ। ਇਸ ਬੇੜੇ ’ਤੇ ਪਾਣੀ ਤੇ ਜ਼ਮੀਨ ਉੱਪਰ ਚੱਲਣ ਵਾਲੇ ਫੌਜੀ ਵਾਹਨ ਮੌਜੂਦ ਹਨ। ਇਹ ਬੇੜਾ ਖਾੜੀ ਵਿੱਚ ਪਹਿਲਾਂ ਤੋਂ ਤਾਇਨਾਤ ਯੂਐੱਸਐੱਸ ਅਬ੍ਰਾਹਮ ਲਿੰਕਨ ਨਾਲ ਨਿਗਰਾਨੀ ਕਰੇਗਾ।

ਇਹ ਵੀ ਪੜ੍ਹੋ:

ਅਮਰੀਕਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਅਮਰੀਕੀ ਫੌਜਾਂ ਨੂੰ ਇਰਾਨ ਤੋਂ ਦਰਪੇਸ਼ ਸੰਭਾਵਿਤ ਖ਼ਤਰਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਖ਼ਤਰਿਆਂ ਬਾਰੇ ਕੋਈ ਵੇਰਵੇ ਨਹੀਂ ਦਿੱਤੇ ਗਏ ਹਨ। ਇਰਾਨ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ।

ਇਰਾਨ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖੇਗਾ। ਇਰਾਨ ਦੇ ਗੁਆਂਢੀ ਦੇਸ ਇਰਾਕ ਵਿੱਚ ਪਹਿਲਾਂ ਤੋਂ ਹੀ 5,200 ਫੌਜੀ ਤਾਇਨਾਤ ਹਨ।

ਪੈਟਰਿਓਟ ਮਿਜ਼ਾਈਲ
ਤਸਵੀਰ ਕੈਪਸ਼ਨ, ਪੈਟਰਿਓਟ ਮਿਜ਼ਾਈਲ ਲਾਂਚਰ

ਪੈਟਰਿਓਟ ਮਿਜ਼ਾਈਲ ਪ੍ਰਣਾਲੀ ਕੰਮ ਕਿਵੇਂ ਕਰਦੀ ਹੈ?

ਇਸ ਮਿਜ਼ਾਈਲ ਪ੍ਰਣਾਲੀ ਤਿੰਨ ਯੂਨਿਟਾਂ ਤੋਂ ਮਿਲ ਕੇ ਬਣਦੀ ਹੈ।

ਪਹਿਲੀ ਰਡਾਰ ਜੋ ਕਿ ਅਕਾਸ਼ ਵਿੱਚ ਮੌਜੂਦ ਖ਼ਤਰਿਆਂ ਦੀ ਟੋਹ ਲੈਂਦੀ ਹੈ। ਇਹ ਸੰਭਾਵੀ ਖ਼ਤਰੇ ਬਾਰੇ ਮਾਕਰੋਵੇਵ ਸਿਗਨਲ ਰਾਹੀਂ ਦੂਸਰੀ ਯੂਨਿਟ ਕੰਟਰੋਲ ਸਟੇਸ਼ਨ ਨੂੰ ਸੰਕੇਤ ਭੇਜਦੀ ਹੈ। ਕੰਟਰੋਲ ਸਿਸਟਮ ਮਿਜ਼ਾਈਲ ਨੂੰ ਸਵੈਚਾਲਿਤ ਰੂਪ ਵਿੱਚ ਦਾਗ ਸਕਦਾ ਹੈ।

ਇਹ ਮਿਜ਼ਾਈਲ ਨੂੰ ਨਿਸ਼ਾਨੇ, ਅਤੇ ਧਮਾਕੇ ਬਾਰੇ ਜ਼ਰੂਰੀ ਹਦਾਇਤਾਂ ਵੀ ਭੇਜਦਾ ਰਹਿੰਦਾ ਹੈ।

ਤੀਸਰੀ ਇਕਾਈ ਹੁੰਦੀ ਹੈ ਵਿਸ਼ੇਸ਼ ਵਾਹਨ ਉੱਪਰ ਫਿੱਟ ਮਿਜ਼ਾਈਲ ਲਾਂਚਰ। ਇਹ ਲਾਂਚਰ ਹੀ ਪੈਟਰਿਓਟ ਮਿਜ਼ਾਈਲ ਨੂੰ ਦਾਗਦਾ ਹੈ।

ਟਰੰਪ ਅਤੇ ਇਰਾਨ ਦੇ ਰਾਸ਼ਟਰਪਤੀ ਰੂਹਾਨੀ ਦੀਆਂ ਤਸਵੀਰਾਂ

ਅਮਰੀਕਾ ਫੌਜਾਂ ਦੀ ਤਾਇਨਾਤ ਕਿਉਂ ਵਧਾ ਰਿਹਾ ਹੈ?

ਹਾਲਾਂਕਿ ਅਮੀਰੀਕੀ ਫੌਜ ਦੇ ਹੈਡ ਕੁਆਰਟਰ ਪੈਂਟਾਗਨ ਦਾ ਕਹਿਣਾ ਹੈ ਕਿ ਇਹ ਤਾਇਨਾਤੀ ਖਿੱਤੇ ਵਿੱਚ ਉਸਦੀਆਂ ਫੌਜਾਂ ਨੂੰ ਵਧ ਰਹੇ ਖ਼ਤਰੇ ਕਾਰਨ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਖ਼ਤਰਾ ਕਿਸ ਤੋਂ ਹੈ ਅਤੇ ਕਿਹੋ ਜਿਹਾ ਹੈ ਇਸ ਬਾਰੇ ਕੋਈ ਵੇਰਵੇ ਨਹੀਂ ਦਿੱਤੇ ਜਾ ਰਹੇ।

ਪੈਂਟਾਗਨ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਖਿੱਤੇ ਵਿੱਚ "ਅਮਰੀਕੀ ਫੌਜਾਂ ਅਤੇ ਹਿੱਤਾਂ ਦੀ ਰਾਖੀ ਲਈ ਤਿਆਰ ਹੈ।"

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਇਰਾਨ ਦੇ ਗੁਆਂਢੀ ਦੇਸ ਇਰਾਕ ਵਿੱਚ ਪਹਿਲਾਂ ਤੋਂ ਹੀ 5,200 ਫੌਜੀ ਤਾਇਨਾਤ ਹਨ।

ਪੈਟਰਿਓਟ ਪ੍ਰਣਾਲੀ ਬੈਲਿਸਟਿਕ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਅਤੇ ਹਵਾਈ ਹਮਲਿਆਂ ਤੋਂ ਬਚਾਅ ਕਰ ਸਕਦਾ ਹੈ।

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਇੱਕ ਪਰਮਾਣੂ ਪਲਾਂਟ ਦਾ ਨਿਰੀਖਣ ਕਰਦੇ ਹੋਏ।
ਤਸਵੀਰ ਕੈਪਸ਼ਨ, ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਇੱਕ ਪਰਮਾਣੂ ਪਲਾਂਟ ਦਾ ਨਿਰੀਖਣ ਕਰਦੇ ਹੋਏ।

ਇਰਾਨ-ਅਮਰੀਕਾ ਸੰਬੰਧ

ਪਿਛਲੇ ਸਾਲ ਅਮੀਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇਰਾਨ ਨਾਲ ਸਾਲ 2015 ਵਿੱਚ ਹੋਰ ਦੇਸਾਂ ਸਣੇ ਕੀਤੇ ਕੌਮਾਂਤਰੀ ਸਮਝੌਤੇ ਵਿੱਚੋਂ ਇੱਕ ਤਰਫ਼ਾ ਫੈਸਲੇ ਨਾਲ ਹੱਥ ਪਿੱਛੇ ਖਿੱਚ ਲਏ ਸਨ।

ਇਸ ਸਮਝੌਤੇ ਤਹਿਤ ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਘਟਾਉਣ ਕੌਮਾਂਤਰੀ ਟੀਮ ਵੱਲੋਂ ਜਾਂਚ ਲਈ ਰਾਜ਼ੀ ਹੋ ਗਿਆ ਸੀ। ਬਦਲੇ ਵਿੱਚ ਉਸ ਉੱਪਰ ਲਾਈਆਂ ਆਰਥਿਕ ਪਾਬੰਦੀਆਂ ਹਟਾਈਆਂ ਜਾਣੀਆਂ ਸਨ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)